ਪਟਿਆਲਾ ਦੇ ਮਹਿਮਦਪੁਰ ਦਾ ਸਤਨਾਮ ਸਿੰਘ ਨਾਮ ਦਾ ਵਿਅਕਤੀ ਅੱਜ ਸਵੇਰੇ ਸਾਰ ਪਾਣੀ ਵਾਲੀ ਟੈਂਕੀ 'ਤੇ ਚੜ ਗਿਆ ਉਸਦਾ ਕਹਿਣਾ ਹੈ ਕਿ ਉਸਨੂੰ ਪੁਲਿਸ ਕੋਲ ਵਾਰ ਵਾਰ ਚੱਕਰ ਲਗਾਉਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ I ਅਸਲ 'ਚ ਉਸ ਦੇ ਬੇਟੇ ਨੇ ਦੱਸਿਆ ਕਿ ਉਸਦੇ ਪਿਤਾ ਦਾ ਕਰੀਬ 8 ਕੁ ਮਹੀਨੇ ਪਹਿਲਾਂ ਗੁਆਂਢ 'ਚ ਕਿਸੇ ਨਾਲ ਝਗੜਾ ਹੋ ਗਿਆ ਸੀ ਜਿਸਦੇ ਚਲਦਿਆਂ ਪੁਲਿਸ ਠਾਣੇ 'ਚ ਲਗਾਤਾਰ ਇਨਸਾਫ ਲਈ ਬੇਨਤੀ ਕੀਤੀ ਜਾ ਰਹੀ ਹੈ ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ I ਜਿਸ ਕਰਕੇ ਅੱਜ ਉਸਦੇ ਪਿਤਾ ਆਪਣੀ ਆਵਾਜ਼ ਪੁਲਿਸ ਤੱਕ ਪਹੁੰਚਾਉਣ ਲਈ ਪਾਣੀ ਵਾਲੀ ਟੈਂਕੀ 'ਤੇ ਚੜ ਗਏ I